Tuesday, 20 March 2012
ਸ਼ਰਧਾ
ਪੇਪਰਾਂ ਦੇ ਦਿਨ ਹਨ । ਬੱਚੇ ਸਾਇਕਲ ਤੇ ਸਵੇਰੇ ਸਵੇਰੇ ਜਾ ਰਹੇ ਹਨ ਗੁਰੂਦਵਾਰਾ ਸਾਹਿਬ ਵੱਲ ਸ਼ਾਇਦ ਪ੍ਰਮਾਤਮਾ ਤੋਂ ਪੇਪਰ ਚੰਗਾ ਹੋਣ ਦੀ ਅਰਦਾਸ ਕਰਨ ਲਈ । ਮੋਬਾਇਲ ਫੋਨ ਤੇ ਗਾਣਾ ਚੱਲ ਰਿਹਾ ਹੈ, " ਲੱਕ ਟਵੈੰਟੀ ਏਟ ਕੁੜੀ ਦਾ, ਫਾਰਟੀ ਸੈਵਨ.....।" ਸਾਇਕਲਾਂ ਨੂੰ ਗੁਰਦਵਾਰਾ ਸਾਹਿਬ ਸਾਹਮਣੇ ਰੋਕ ਕੇ ਬੱਚੇ ਅੰਦਰ ਚਲੇ ਗਏ ਹਨ ।
ਮਾਹਿਰ ਤੇ ਸਰਕਾਰ
ਅਸੀਂ ਬਜ਼ਾਰ ਵਿੱਚ ਆਏ ਹਾਂ । ਸਿਰ ਤੇ ਲਾਲ ਬੱਤੀ ਵਾਲੀ ਕਾਰ ਬਜ਼ਾਰ ਵਿੱਚ ਖੜੀ ਹੈ ਤੇ ਸਟਾਰਟ ਹੈ ਏ. ਸੀ ਚੱਲ ਰਿਹਾ ਹੈ । ਵਿੱਚ ਡਰਾਇਵਰ ਬੈਠਾ ਹੈ । ਦੂਰ ਪਰੇ ਸਿਪਾਹੀ ਬੰਦੂਕ ਲਈ ਖੜਾ ਹੈ । ਮੇਮ ਸਾਹਿਬ ਦੁਕਾਨ ਵਿੱਚ ਖਰੀਦ ਫਰੋਕਤ ਕਰ ਰਹੇ ਨੇ । ਅਸੀਂ ਡੇਢ ਘੰਟੇ ਬਾਅਦ ਬਜ਼ਾਰ ਵਿੱਚੌ ਵਾਪਿਸ ਜਾ ਰਹੇ ਹਾਂ । ਪਰ ਸਿਪਾਹੀ, ਕਾਰ ਤੇ ਡਰਾਇਵਰ ਦੀ ਹਾਲਤ ਓਹੀ ਐ । ਸਵੇਰੇ ਟੈਲੀਵਿਜ਼ਨ ਤੇ ਮਾਹਿਰ ਸਰਕਾਰ ਦੀ ਮਾੜੀ ਆਰਥਕ ਹਾਲਤ ਅਤੇ ਫਜੂਲ ਖਰਚੇ ਘਟਾਉਣ ਲਈ ਬਹਿਸ ਕਰ ਰਹੇ ਸਨ ।
Subscribe to:
Posts (Atom)