Wednesday, 30 July 2025
ਬਿਜਲੀ ਦੀ ਵਰਤੋਂ ਤੇ ਦੁਰਵਰਤੋਂ
ਹਰੇਕ ਸਾਲ ਗਰਮੀ, ਖਾਸ ਕਰਕੇ ਝੋਨੇ ਦੀ ਲਵਾਈ ਸ਼ੁਰੂ ਹੁੰਦਿਆਂ ਹੀ ਬਿਜਲੀ ਦੀ ਮੰਗ ਸੰਬੰਧੀ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆ ਜਾਂਦੀਆਂ ਹਨ।ਸਾਰੇ ਰਾਜ ਨੇਤਾ ਨੀਤੀ ਤੋਂ ਕੋਰੇ ਬਿਜਲੀ ਸੰਬੰਧੀ ਅਪਣੇ – ਅਪਣੇ ਲੋਟ ਬਹਿੰਦੇ ਬਿਆਨ ਦਾਗਣਾ ਸ਼ੁਰੂ ਕਰ ਦਿੰਦੇ ਹਨ।ਪੰਜਾਬ ਦੀ ਇਹ ਤਰਾਸਦੀ ਰਹੀ ਹੈ ਕਿ ਇਸਨੂੰ ਦਹਾਕਿਆਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਦੂਰ-ਅੰਦੇਸ਼ੀ ਵਾਲੀ ਲੀਡਰਸ਼ਿੱਪ ਨਸੀਬ ਨਹੀਂ ਹੋਈ।ਕਿਸੇ ਵੀ ਖੇਤਰ ਦੇ ਮਾਹਿਰਾਂ ਦੀ ਸਲਾਹ ਤੇ ਅਮਲ ਕਰਨਾਂ ਤਾਂ ਦੂਰ ਦੀ ਗੱਲ, ਸਲਾਹ ਲੈਣੀ ਵੀ ਵਾਜਬ ਨਹੀਂ ਸਮਝੀ ਜਾਂਦੀ।ਇਸਦੀ ਉਘੜਵੀਂ ਮਿਸਾਲ ਇਸ ਤੱਥ ਤੋਂ ਜ਼ਾਹਿਰ ਹੁੰਦੀ ਹੈ ਕਿ ਸਰਕਾਰਾਂ ਨੇ 1986 ਵਿੱਚ ਸਰਦਾਰਾ ਸਿੰਘ ਜੌਹਲ ਕਮੇਟੀ ਵੱਲੌਂ ਕਣਕ-ਝੋਨੇ ਦੇ ਚੱਕਰ ਵਿੱਚੋਂ ਨਿਕਲਣ ਦੀ ਦਿੱਤੀ ਮੱਤ ਤੇ ਅਮਲ ਨਾ ਕਰਨ ਦੀ ਸੌਂਹ ਹੀ ਖਾ ਰੱਖੀ ਹੈ।1986 ਵਿੱਚ ਪੰਜਾਬ ਵਿੱਚ ਝੋਨੇ ਹੇਠ ਰਕਬਾ ਤਕਰੀਬਨ 17 ਲੱਖ ਹੈਕਟੇਅਰ ਹੀ ਸੀ ਜੋ ਕਿ ਹੁਣ ਤਕਰੀਬਨ 32 ਲੱਖ ਹੈਕਟੇਅਰ ਹੋ ਗਿਆ ਹੈ।40 ਸਾਲ ਬੀਤ ਜਾਣ ਤੇ ਵੀ ਪੰਤਾਲਾ ਥਾਏਂ ਦੀ ਥਾਏਂ ਹੈ। ਹਰੇਕ ਖੇਤਰ ਮਾਹਿਰਾਂ ਤੋਂ ਮੱਤ ਲੈਣ ਜਾਂ ਉਹਨਾਂ ਦੀ ਦਿੱਤੀ ਮੱਤ ਤੇ ਅਮਲ ਕਰਨ ਤੋਂ ਮਹਿਰੂਮ ਹੈ।ਇੱਥੇ ਖੇਤੀ ਖੇਤਰ ਦੀ ਗੱਲ ਇਸ ਕਰਕੇ ਛੂਹੀ ਗਈ ਹੈ ਕਿ ਇਸ ਨਾਲ ਬਿਜਲੀ ਦੀ (ਅਤੇ ਪਾਣੀ ਦੀ ਵੀ) ਦੁਰਵਰਤੋਂ ਦੀ ਗੱਲ ਜੁੜੀ ਹੋਈ ਹੈ।
ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲੋਕਾਂ ਦੀਆਂ ਆਸਾਂ ਤੇ ਖਰੀ ਉੱਤਰਦੀ ਦਿਖਾਈ ਨਹੀਂ ਦੇ ਰਹੀ ਪਰ ਇਸਦੇ ਬਿਜਲੀ ਖੇਤਰ ਸੰਬੰਧੀ ਦੋ ਫੈਸਲੇ, ਗੋਇੰਦਵਾਲ ਥਰਮਲ ਪਾਵਰ ਪਲਾਂਟ ਖਰੀਦਣਾਂ ਅਤੇ ਪਿਛਵਾੜਾ ਕੋਲਾ ਖਾਣ ਦਾ ਚਾਲੂ ਕਰਨਾ, ਦਲੇਰਾਨਾਂ ਤੇ ਇਤਿਹਾਸਕ ਹਨ। ਇੱਥੇ ਇਸ ਗੱਲ ਤੋਂ ਵੀ ਮੁਕਰਿਆ ਨਹੀਂ ਜਾ ਸਕਦਾ ਕਿ ਇਹ ਇਤਿਹਾਸਕ ਫੈਸਲੇ ਵੀ ਤਾਂ ਹੀ ਨੇਪਰੇ ਚੜ੍ਹੇ ਹਨ ਜੇਕਰ ਸਰਕਾਰ ਨੇ ਬਿਜਲੀ ਮਾਹਿਰਾਂ ਦੀ ਰਾਇ ਅਤੇ ਨੀਤ ’ਤੇ ਭਰੋਸਾ ਹੀ ਨਹੀਂ ਅਮਲ ਵੀ ਕੀਤਾ।ਪਰ ਨਾਲ ਹੀ ਇਹ ਵੀ ਕਹਿਣਾ ਪਵੇਗਾ ਕਿ ਵਰਤਮਾਨ ਸਰਕਾਰ ਨੇ 300 ਯੂਨਿਟ ਮੁਫ਼ਤ ਕਰਨ ਵੇਲੇ ਸਭ ਰਾਵਾਂ ਅਤੇ ਮੱਤਾਂ ਨੂੰ ਛਿੱਕੇ ’ਤੇ ਟੰਗ ਕੇ ਪੰਜਾਬ ਦੀ ਆਰਥਿਕਤਾ ਅਤੇ ਬਿਜਲੀ ਨਿਗਮ ਨੂੰ ਫਾਹੇ ਟੰਗ ਦਿੱਤਾ।ਸਰਕਾਰ ਦੇ ਕੰਨੀ ਇਹ ਗੱਲ ਪਾ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਬਿਜਲੀ ਦੀ ਦੁਰਵਰਤੋਂ ਵਧੇਗੀ।
ਬਿਜਲੀ ਦੀ ਵਰਤੋਂ ਸਮਝਣ ਲਈ ਪੂਰੇ ਸਾਲ ਦੌਰਾਂਨ ਪੰਜਾਬ ਦੀ ਲੋਡ ਦੀ ਰੂਪ ਰੇਖਾ ਨੂੰ ਵਾਚਣਾ ਪਵੇਗਾ।ਪੰਜਾਬ ਦੀ ਲੋਡ ਦੀ ਰੂਪ ਰੇਖਾ ਹੀ ਇਸ ਤਰ੍ਹਾ ਦੀ ਹੈ ਕਿ ਗਰਮੀ/ਝੋਨੇ ਦੇ ਸੀਜ਼ਨ ਵਿੱਚ ਜੂਨ ਤੋਂ ਮੰਗ ਵਧਣੀ ਸ਼ੁਰੂ ਹੁੰਦੀ ਹੈ।ਜੂਨ ਤੋਂ ਸਤੰਬਰ ਤੱਕ ਔਸਤ ਮੰਗ 15000 ਮੈਗਾਵਾਟ ਹੁੰਦੀ ਹੈ।ਅਕਤੂਬਰ ਤੋਂ ਮਈ ਤੱਕ ਔਸਤ ਮੰਗ ਤਕਰੀਬਨ 9900 ਮੈਗਾਵਾਟ ਹੀ ਰਹਿੰਦੀ ਹੈ।ਮੁਫਤ ਬਿਜਲੀ ਦੀ ਬਦੌਲਤ ਇਹਨਾਂ ਅੰਕੜਿਆਂ ਵਿੱਚ ਤਕਰੀਬਨ 2000 ਮੈਗਾਵਾਟ ਦਾ ਹੋਇਆ ਵਾਧਾ ਵੀ ਸ਼ਾਮਲ ਹੈੈ।ਸਾਫ ਜ਼ਾਹਰ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਉਪਲੱਭਧ ਸਮਰੱਥਾ ਤੋਂ ਵਧੀ ਮੰਗ ਸਿਰਫ ਸੀਜਨਲ ਹੁੰਦੀ ਹੈ।ਇਸ ਵਾਰ ਜੇਕਰ ਮੌਨਸੂਨ ਨੇ ਸਾਥ ਨਾ ਦਿੱਤਾ ਤਾਂ ਸਿਖਰ ਮੰਗ (ਫੲੳਕ ਧੲਮੳਨਦ) 17000 ਮੈਗਾਵਾਟ ਵੀ ਅੱਪੜ ਸਕਦੀ ਹੈ।11 ਜੂਨ 2025 ਨੂੰ ਸਿਖਰ ਮੰਗ 16711 ਮੈਗਾਵਾਟ ਤੱਕ ਪਹੁੰਚ ਗਈ ਹੈ।ਇਸ ਲਈ ਪੰਜਾਬ ਦੀ ਬਿਜਲੀ ਦੀ ਮੁੱਖ ਸਮੱਸਿਆ “ਮੌਸਮੀ ਸਿਖਰ ਮੰਗ (ਸ਼ੲੳਸੋਨੳਲ ਫੲੳਕ ਧੲਮੳਨਦ)” ਨਾਲ ਨਜਿੱਠਣ ਦੀ ਹੀ ਹੈ।ਸੋ ਸਾਨੂੰ ਮੌਸਮੀ ਮੰਗ ਨੂੰ ਕਾਬੂ ਕਰਨ ਲਈ ਅਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਮੰਗ ਪੱਖੀ ਪ੍ਰਬੰਧਨ (ਧੲਮੳਨਦ ਸ਼ਦਿੲ ੰੳਨੳਗੲਮੲਨਟ-ਧਸ਼ੰ )
ਅਜੋਕੇ ਸਮੇਂ ਵਿੱਚ ਮੰਗ ਪੱਖੀ ਪ੍ਰਬੰਧਨ ਪਾਵਰ ਸਿਸਟਮ ਸੰਚਾਲਨ ਦੀ ਇੱਕ ਮਹੱਤਵਪੂਰਨ ਰਣਨੀਤੀ ਬਣ ਰਹੀ ਹੈ।ਇਸ ਮੈਨੇਜਮੈਂਟ ਵਿੱਚ ਉਹ ਰਣਨੀਤੀਆਂ ਸ਼ਾਮਲ ਹੁੰਦੀਆਂ ਹਨ ਜੋ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਖਪਤ ਕਿਵੇਂ ਅਤੇ ਕਦੋਂ ਕਰਨ ਬਾਰੇ ਸਿੱਖਿਅਤ ਕਰਦੀਆਂ ਹਨ।ਮੈਨੇਜਮੈਂਟ ਗਾਹਕਾਂ ਨੂੰ ਆਪਣੇ ਬਿਜਲੀ ਖਪਤ ਤਰੀਕਿਆਂ ਨੂੰ ਸੋਧਣ ਲਈ ਉਤਸ਼ਾਹਿਤ ਕਰਦੀ ਹੈ।ਇਸ ਵਿੱਚ ਵਿਤੀ ਪ੍ਰੋਤਸਾਹਨ, ਕੀਮਤ ਰਣਨੀਤੀਆਂ ਅਤੇ ਊਰਜਾ ਕੁਸ਼ਲਤਾ ਸ਼ਾਮਲ ਹੁੰਦੀ ਹੈ। ਮੰਗ ਪੱਖੀ ਪ੍ਰਬੰਧਨ ਦੇ ਬਹੁਤ ਹੀ ਤਕਨੀਕੀ ਅਤੇ ਬਰੀਕ ਪੱਖਾਂ ਵਿੱਚ ਜਾਣ ਲਈ ਇੱਕ ਵੱਖਰੇ ਲੇਖ ਦੀ ਜਰੂਰਤ ਹੈ। ਸੋ ਹਾਲ ਦੀ ਘੜੀ ਅਸੀਂ ਬਿਜਲੀ ਦੀ ਦੁਰਵਰਤੋਂ ਰੋਕਣ ਲਈ ਜੋ ਤਟ-ਫਟ ਤੇ ਥੋੜੇ ਜਿਹੇ ਜ਼ੋਖਮ ਨਾਲ ਕੀਤਾ ਜਾ ਸਕਦਾ ਹੈ ਉਸੇ ਦੀ ਗੱਲ ਹੀ ਕਰਾਂਗੇ।
ਖੇਤੀ ਸੈਕਟਰ ਦੀ ਮੰਗ ’ਤੇ ਕਾਬੂ ਪਾਉਣਾ:ਜਿਵੇਂ ਕਿ ਉਪਰ ਵਰਨਣ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਮੁੱਖ ਸਮੱਸਿਆ ‘ਮੌਸਮੀ ਸਿਖਰ ਮੰਗ’ ਹੈ।ਸਿਖਰ ਮੰਗ ਦਾ ਮੁੱਖ ਭਾਗ ਝੋਨੇ ਦੀ ਲਵਾਈ ਹੁੰਦੀ ਹੈ।ਹੁਣ ਜੂਨ ਵਿੱਚ ਜਿਉਂ ਹੀ ਝੋਨੇ ਦੀ ਲਵਾਈ ਸ਼ੁਰੂ ਹੋਈ ਸਿਖਰ ਮੰਗ ਵਿੱਚ 4000 ਮੈਗਾਵਾਟ ਦਾ ਵਾਧਾ ਹੋਇਆ।ਭਾਂਵੇ ਕਿ 1986 ਵਿੱਚ ਜੌਹਲ ਕਮੇਟੀ ਦੀ ਰਿਪੋਰਟ ਆਉਣ ਤੋਂ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਖੇਤੀ ਵਿਿਭੰਨਤਾ ਵੱਲ ਕੋਈ ਠੋਸ ਨੀਤੀ ਨਹੀਂ ਅਪਣਾਈ ਗਈ ਪਰ ਹੁਣ ਬਿਨਾਂ ਕਿਸੇ ਦੇਰੀ ਦੇ ਇਸ ਸੰਬੰਧੀ ਸਰਕਾਰ ਅਤੇ ਕਿਸਾਨਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ।ਖੇਤੀ ਬਿਜਲੀ ਸਬਸਿਡੀ ਨੂੰ ਤਰਕ ਸੰਗਤ ਕਰਨ ਦੀ ਲੋੜ ਹੈ।ਫਲੱਡ ਸਿੰਚਾਈ ਤਰੀਕੇ ਨੂੰ ਤਿਆਗ ਕੇ ਫ਼ੁਹਾਰਾ ਅਤੇ ਡਰਿੱਪ ਸਿੰਚਾਈ ਅਪਣਾਉਣ ਲਈ ਪ੍ਰੋਸਤਾਹਨ ਕਰਨਾ ਚਾਹੀਦਾ ਹੈ।ਬਿਜਲੀ ਬਚਾਓ ਪੈਸੇ ਕਮਾਓ ਸਕੀਮ ਦਾ ਦਾਇਰਾ ਵਧਾਉਣਾ ਚਾਹੀਦਾ ਹੈ।ਸਰਕਾਰ ਨੂੰ ਖੇਤੀ ਪੰਪਾਂ, ਖੇਤੀ ਬਿਜਲੀ ਫੀਡਰਾਂ ਦਾ ਸੂਰਜੀਕਰਨ ਜੋਰ-ਸ਼ੋਰ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਸਰਕਾਰ ਖੇਤੀ ਪੰਪਾਂ ਨੂੰ ਵੱਧ ਕਾਰਜ ਕੁਸ਼ਲਤਾ ਵਾਲੇ ਪੰਪਾਂ ਨਾਲ ਬਦਲਣ ਦਾ ਪ੍ਰਬੰਧ ਵੀ ਕਰੇ।ਇਸ ਤਰ੍ਹਾਂ ਦੀ ਪਹੁੰਚ ਅਪਣਾਉਣ ਨਾਲ ਬਿਜਲੀ ਅਤੇ ਪਾਣੀ ਦੋਵੇਂ ਕੀਮਤੀ ਸਰੋਤਾਂ ਦੀ ਬੱਚਤ ਹੋਵੇਗੀ ਜਿਸਦੀ ਕਿ ਸਖ਼ਤ ਜਰੂਰਤ ਹੈ।
ਘਰੇਲੂ ਬਿਜਲੀ ਸਬਸਿਡੀ ਨੂੰ ਤਰਕ ਸੰਗਤ ਕਰਨਾ: ਸਰਕਾਰ ਦੇ ਮੁਫ਼ਤ ਬਿਜਲੀ ਕਰਨ ਨਾਲ ਬਿਜਲੀ ਦੀ ਮੰਗ ਵਿੱਚ ਅਣਕਿਆਸਿਆ ਵਾਧਾ ਹੋਇਆ ਹੈ।300 ਯੂਨਿਟ ਬਿਜਲੀ ਮੁਫ਼ਤ ਕਰਨ ਤੋਂ ਪਹਿਲਾਂ 2012-13 ਤੋਂ 2021-22 ਦੇ ਦਸ ਸਾਲਾਂ ਦੌਰਾਂਨ ਅਕਤੂਬਰ ਤੋਂ ਮਈ ਤੱਕ ਮੰਗ 5600 ਤੋਂ 7600 ਮੈਗਾਵਾਟ ਰਹੀ।ਪਰ ਹੁਣ 2022-23 ਤੋਂ 2024-25 ਦੌਰਾਂਨ ਕੇਵਲ ਤਿੰਨ ਸਾਲਾਂ ਵਿੱਚ ਇਹਨਾਂ ਮਹੀਨਿਆਂ ਵਿੱਚ ਇਹ ਮੰਗ ਯਕਦਮ ਵਧ ਕੇ ਔਸਤ 9900 ਮੈਗਾਵਾਟ ਹੋ ਗਈ ਜੋ ਕਿ ਦਸ ਸਾਲਾਂ ਦੇ ਔਸਤ ਵਾਧੇ ਨਾਲੋਂ 50% ਵੱਧ ਵਾਧਾ ਹੈ। ਭਾਰਤ ਸਰਕਾਰ ਦੇ 20ਵੇਂ ਬਿਜਲੀ ਸ਼ਕਤੀ ਸਰਵੇਖਣ ਮੁਤਾਬਕ ਪੰਜਾਬ ਦੀ ਸਾਲ 2024-25 ਲਈ ਬੇਸ ਲੋਡ ਮੰਗ ਸਿਰਫ਼ 8236 ਮੈਗਾਵਾਟ ਆਂਕੀ ਗਈ ਸੀ ਪਰ ਇਹ ਇਸ ਅੰਦਾਜ਼ੇ ਤੋਂ ਕਿਤੇ ਵੱਧ 12500 ਮੈਗਾਵਾਟ ਦੇ ਕਰੀਬ ਹੋ ਗਈ ਹੈ ਜਦੋਂ ਕਿ 2031-32 ਲਈ ਵੀ ਬੇਸ ਲੋਡ ਸਿਰਫ਼ 11759 ਮੈਗਾਵਾਟ ਹੀ ਅੰਕਿਆ ਗਿਆ ਹੈ। ਸੋ ਬਿਜਲੀ ਦੇ ਮੁਫ਼ਤ ਹੋਣ ਅਤੇ ਬੇਲੋੜੀ ਵਰਤੋਂ ਨੇ ਬਿਜਲੀ ਸਰਵੇਖਣ ਦੇ ਅੰਦਾਜ਼ਿਆ ਨੂੰ ਮਾਤ ਪਾ ਦਿੱਤਾ ਹੈ।ਬੇਸ ਲੋਡ ਬਿਜਲੀ ਦੀ ਉਹ ਮਾਤਰਾ ਹੈ ਜੋ ਸਾਰੇ ਸਾਲ ਦੌਰਾਂਨ ਹਮੇਸ਼ਾ ਹੀ ਚਾਹੀਦੀ ਹੁੰਦੀ ਹੈ ਪਰ ਸਿਖਰ ਮੰਗ ਵਕਤੀ ਹੁੰਦੀ ਹੈ।
300 ਯੂਨਿਟਾਂ ਪ੍ਰਤੀ ਮਹੀਨਾਂ ਮੁਫ਼ਤ ਕਰਨ ਨਾਲ ਬਿਜਲੀ ਦੀ ਘਰੇਲੂ ਖਪਤ ਵਿੱਚ ਵੀ ਅਣ-ਕਿਆਸਿਆ ਵਾਧਾ ਹੋਇਆ। ਮੁਫ਼ਤ ਬਿਜਲੀ ਕਰਨ ਤੋਂ ਪਹਿਲਾਂ ਸਾਲ 2021-22 ਵਿੱਚ ਘਰੇਲੂ ਖੇਤਰ ਵਿੱਚ ਬਿਜਲੀ ਦੀਆਂ 14358 ਮਿਲੀਅਨ ਯੂਨਿਟਾਂ ਖਪਤ ਹੋਈਆਂ ਜੋ ਕਿ ਸਾਲ 2022-23 ਵਿੱਚ 22% ਵਾਧੇ ਨਾਲ 17510 ਮਿਲੀਅਨ ਯੂਨਿਟਾਂ ਹੋ ਗਈਆਂ ਹਨ।ਸੋ ਇਸ ਤਰ੍ਹਾਂ ਮੁਫ਼ਤ ਬਿਜਲੀ ਕਰਕੇ ਬਿਜਲੀ ਦੀ ਦੁਰਵਰਤੋਂ ਵਧੀ ਹੈ।ਸਭ ਨੂੰ ਮੁਫਤ ਬਿਜਲੀ ਦੀ ਬਜਾਇ ਇਸ ਸਹੁਲਤ ਲਈ ਆਰਥਿਕ ਅਧਾਰ ਤੇ ਸ਼ਰਤਾਂ ਤਹਿਤ ਸਬਸਿਡੀ ਦੇਣੀ ਚਾਹੀਦੀ ਹੈ।
ਚੋਰੀ ਅਤੇ ਗੈਰ-ਕਨੂੰਨੀ ਤਰੀਕੇ ਰੋਕਣਾ: ਮੁਫ਼ਤ ਬਿਜਲੀ ਹੋਣ ਦੇ ਬਾਵਜੂਦ ਲੋਕਾਂ ਵਿੱਚ ਚੋਰੀ ਦਾ ਰੁਝਾਨ ਵਧਿਆ ਹੈ ਤਾਂ ਕਿ ਬਿਜਲੀ ਦੀ ਖਪਤ ਨੂੰ 300 ਯੂਨਿਟ ਤੱਕ ਸੀਮਤ ਰੱਖਿਆ ਜਾਵੇ।ਮਾਲੀ ਸਾਲ 2025-26 ਦੀ ਟੈਰਿਫ਼ ਰਿਪੋਰਟ ਵਿੱਚ 420 ਮਿਲੀਅਨ ਯੂਨਿਟ ਚੋਰੀ ਅਤੇ ਅਨ-ਬਿਲਡ ਦਿਖਾਏ ਗਏ ਹਨ।ਪਰ ਅਸਲ ਵਿੱਚ ਚੋਰੀ ਬਹੁਤ ਜ਼ਿਆਦਾ ਹੋ ਰਹੀ ਹੈ।300 ਯੂਨਿਟ ਮੁਫ਼ਤ ਬਿਜਲੀ ਕਰਕੇ ਬਹੁਤ ਸਾਰੇ ਲੋਕਾਂ ਨੇ ਹੇਠ-ਉੱਤਾ ਕਰਕੇ ਇੱਕੋ ਅਹਾਤੇ ਵਿੱਚ ਇੱਕ ਤੋਂ ਵੱਧ ਮੀਟਰ ਵੀ ਲਗਵਾਏ ਹਨ ਤਾਂ ਕਿ ਬਿਜਲੀ ਦੀ ਖਪਤ 300 ਯੂਨਿਟ ਤੋਂ ਨਾ ਵਧੇ।ਅਜਿਹੇ ਗੈਰ-ਕਨੂਨੀ ਰੁਝਾਨ ਅਤੇ ਬਿਜਲੀ ਚੋਰੀ ਬੰਦ ਕਰਨ ਲਈ ਪੈਸੇ ਦੀ ਲੋੜ ਨਹੀਂ ਸਰਕਾਰ ਦੀ ਨੀਅਤ ਦੀ ਲੋੜ ਹੈ।
ਪਾਣੀ ਦੀ ਦੁਰਵਰਤੋਂ ਰੋਕਣਾ : ਬਿਜਲੀ ਅਤੇ ਪਾਣੀ ਦੀ ਖਪਤ ਇੱਕ ਦੂਜੇ ਨਾਲ ਬੰਨੇ ਹੋਏ ਹਨ।ਇਕੱਲੇ ਖੇਤੀ ਖੇਤਰ ਵਿੱਚ ਹੀ ਨਹੀਂ ਪਾਣੀ ਦੀ ਬਰਬਾਦੀ ਤੇ ਦੁਰਵਰਤੋਂ ਘਰੇਲੂ ਅਤੇ ਉਦਯੋਗਿਕ ਖੇਤਰ ਵਿੱਚ ਵੀ ਬੜੀ ਬੇ-ਕਿਰਕੀ ਨਾਲ ਹੋ ਰਹੀ ਹੈ।ਸਰਕਾਰ ਨੂੰ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ-ਸੋਇਲ ਵਾਟਰ ਕਨੂੰਨ 2009 ਨੂੰ ਸਖਤੀ ਨਾਲ ਲਾਗੂ ਕਰਨ ਦੇ ਨਾਲ-ਨਾਲ ਇਸਦਾ ਦਾਇਰਾ ਵੀ ਵਧਾਉਣਾ ਚਾਹੀਦਾ ਹੈ।ਪਾਣੀ ਦੀ ਬਚਤ ਕਰਨ ਨਾਲ ਬਿਜਲੀ ਦੀ ਦੁਰਵਰਤੋਂ ਰੁਕੇਗੀ।
ਘਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ: ਸਰਕਾਰ ਕਿਸੇ ਮਿਥੇ ਸਮੇਂ ਵਿੱਚ ਹਰ ਘਰ ਦੀ ਛੱਤ ਤੇ ਸੋਲਰ ਪੈਨਲ ਲਗਵਾਉਣ ਦਾ ਤਹੀਆ ਕਰੇ।ਹਾਲੇ ਤੱਕ ਪੰਜਾਬ ਵਿੱਚ ਘਰਾਂ ਦੀਆਂ ਛੱਤਾਂ ਤੋਂ ਸੋਲਰ ਪੈਨਲ ਬਿਜਲੀ ਦੀ ਸਮਰੱਥਾ ਤਕਰੀਬਨ 454 ਮੈਗਾਵਾਟ ਹੀ ਹੈ।ਪੰਜਾਬ ਵਿੱਚ 2800 ਮੈਗਾਵਾਟ ਸਮਰੱਥਾ ਦੇ “ਛੱਤ ’ਤੇ ਸੋਲਰ ਪੈਨਲ” ਲੱਗ ਸਕਦੇ ਹਨ।ਇਸ ਤਰ੍ਹਾ ਬਿਜਲੀ ਦੀ ਮੰਗ ਕਾਬੂ ਵਿੱਚ ਆ ਸਕਦੀ ਹੈ।
ਏਅਰ ਕੰਡੀਸ਼ਨ ਦੀ ਯੋਗ ਵਰਤੋਂ : ਭਾਵੇ ਕਿ ਸਰਕਾਰ ਏ. ਸੀ. ਲਈ ਤਾਪਮਾਨ ਲਿਮਟ ਲਾਉਣ ਦੇ ਰੌ ਵਿੱਚ ਹੈ।ਪਰ ਖਪਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਏ.ਸੀ. ਦੀ ਯੋਗ ਵਰਤੋਂ ਕਰਨੀ ਸ਼ੁਰੂ ਕਰਨ। ਏ.ਸੀ ਦੀ ਤਾਪਮਾਨ ਲਿਮਟ 28ºC ਚਾਹੀਦੀ ਹੈ।21ºਛ ਤੋਂ ਘੱਟ ਤਾਪਮਾਨ ਸਿਹਤ ਤੇ ਮਾਰੂ ਅਸਰ ਕਰਦਾ ਹੈ ਖਾਸ ਕਰਕੇ ਹਾਈਪਰਟੈਨਸ਼ਨ ਦੇ ਮਰੀਜ਼ਾ ਲਈ।ਆਮ ਆਬਾਦੀ ਨੂੰ 18 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਵਾਲੀਆਂ ਥਾਵਾਂ ਦੇ ਸੰਪਰਕ ਵਿੱਚ ਆਉਣ 'ਤੇ ਹਾਈਪਰਟੈਨਸ਼ਨ, ਦਮਾ, ਅਤੇ ਸਾਹ ਦੀਆਂ ਲਾਗਾਂ ਦੇ ਜੋਖ਼ਮ ਹੋ ਸਕਦੇ ਹਨ।1 ਡਿਗਰੀ ਘੱਟ ਦਾ ਮਤਲਬ ਬਿਜਲੀ ਦੀ 6% ਬੱਚਤ।ਇਸ ਤਰ੍ਹਾ ਦੇਸ਼ ਪ੍ਰਤੀ ਸਾਲ 20 ਅਰਬ ਯੂਨਿਟ ਬਿਜਲੀ ਦੀ ਬੱਚਤ ਕਰੇਗਾ।


