Monday, 16 July 2018

ਲੋਹੜੀ ਧੀਆਂ ਦੀ

ਇੱਕ ਵਿਆਹ ਸਮਾਗਮ ਵਿੱਚ ਵਧਦੀ ਅਬਾਦੀ ਦੀ ਗੱਲ ਤੁਰ ਪਈ। ਇੱਕ ਜਣਾ ਕਹਿ ਰਿਹਾ ਸੀ ਕਿ ਫਲਾਨੇ ਨੇ ਤਾਂ ਮੁੰਡਾ ਜੰਮਣ ਦੀ ਆਸ ਵਿੱਚ ਪੰਜ ਕੁੜੀਆਂ ਜੰਮ ਲਈਆਂ । ਪਰ ਦੂਜਾ ਕਹਿੰਦਾ ਗੱਲ ਕੁੜੀਆਂ ਦੀ ਵੀ ਨੀ ਨਾ ਸਮਝੀ ਦੀ ਵੀ ਆ। ਫਲਾਨੇ ਦੇ ਪੰਜ ਮੁੰਡਿਆਂ ਬਾਅਦ ਕੁੜੀ ਜੰਮ ਪਈ । ਕਹਿੰਦਾ ਫਿਰੇ ਰੱਬ ਨੇ ਪੱਥਰ ਮਾਰਿਆ । ਮੂਰੋ ਕਿਸੇ ਨੇ ਕਹਿ ਦਿੱਤਾ ਕਿ ਬੱਸ ਕਰਦਾ, ਤੂੰ ਕਿਹੜਾ ਸਮਝਿਆ ਰੱਬ ਨੇ ਰੋੜੇ ( ਪੰਜ ਮੁੰਡੇ ) ਬਥੇਰੇ ਮਾਰੇ ਸੀ ਹੁਣ ਕਹਿਨੈ ਪੱਥਰ ਮਾਰਿਆ । ਕੁੜੀ ਦੇ ਜੰਮਣ ਨੂੰ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸੰਗਿਆਵਾ ਦਿੱਤੀਆਂ ਜਾਂਦੀਆਂ ਨੇ । ਜਮਾਨੇ ਦੇ ਬਦਲਣ ਨਾਲ ਥੋੜੀ ਜਿਹੀ ਸਮਾਜ ਦੀ ਸੋਚ ਨੇ ਵੀ ਕਰਵਟ ਲਈ ਹੈ। ਧੀਆਂ ਦੀਆਂ ਲੋਹੜੀਆਂ ਮਨਾਉਣ ਦੀ ਗੱਲ ਤੁਰੀ ਹੈ । ਪਿਛਲੇ ਦਿਨੀਂ ਸੱਭਿਆਚਾਰਕ ਚੇਤਨਾ ਮੰਚ ਮਾਨਸਾ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ । ਇਹ ਉਹਨਾਂ ਦਾ ਤੇਹਰਵਾਂ ਸਮਾਗਮ ਸੀ। ਚੇਤਨਾ ਮੰਚ ਵੱਲੋਂ ਹਰ ਸਾਲ ਪੰਜਾਬ ਵਿੱਚੋਂ ਉੱਗੀਆਂ ਔਰਤ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਇਲਾਕੇ ਦੀਆਂ ਉਨ੍ਹਾਂ ਧੀਆਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿੱਚ ਮੱਲਾਂ ਮਾਰੀਆਂ ਹੁੰਦੀਆਂ ਨੇ ਨੂੰ ਹੌਸਲਾ ਅਫਜਾਈ ਲਈ ਸਨਮਾਨ ਚਿੰਨ ਦਿੱਤੇ ਜਾਂਦੇ ਨੇ । ਪੰਜਾਬੀ ਯੁਨੀਵਰਸਿਟੀ ਤੋਂ ਡਾ: ਚਰਨਜੀਤ ਕੌਰ ਤੇ ਇੰਜ: ਸੰਗੀਤਾ ਸਿੰਗਲਾ, ਜੋ ਸਿੰਚਾਈ ਵਿਭਾਗ ਵਿੱਚ ਬਤੌਰ ਚੀਫ ਇੰਜੀਨੀਅਰ ਤੈਨਾਤ ਨੇ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਡਾਕਟਰ ਚਰਨਜੀਤ ਕੌਰ ਨੇ ਗੱਲਾਂ ਕਰਦਿਆਂ ਦੱਸਿਆ ਕਿ ਉਹਨਾਂ ਦੇ ਵੇਲਿਆਂ ਵਿੱਚ ਕੁੜੀਆਂ ਦੇ ਪੜਨ ਬਾਰੇ ਤਾਂ ਸੁਪਨੇ ਵਰਗੀ ਗੱਲ ਸੀ । ਖਾਸ ਕਰਕੇ ਪੇਂਡੂ ਖੇਤਰਾਂ ਵਿੱਚ। ਜੇ ਪਿੰਡ ਵਿਚੋਂ ਕੋਈ ਘਰ ਧੀ ਨੂੰ ਪੜਨ ਭੇਜਦਾ ਵੀ ਤਾਂ ਲੋਕ ਤਰ੍ਹਾਂ-2 ਦੀਆਂ ਗੱਲਾਂ ਕਰਦੇ ਤੇ ਘਰ ਵਾਲਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ । ਜਦੋਂ ਇੱਕ ਅੱਧੀ ਕੁੜੀ ਪਿੰਡ ਦੀ ਸੱਥ ਵਿਚੋਂ ਦੀ ਸਕੂਲ, ਕਾਲਜ ਜਾਣ ਲਈ ਲੰਘਦੀ ਤਾਂ ਪਿੰਡ ਦੀਆਂ ਚਿੱਟੀਆਂ ਦਾਹੜੀਆਂ ਵਾਲੇ ਲੋਕ "ਵਾਹਿਗੁਰੂ-ਵਾਹਿਗੁਰੂ, ਰਾਮ-ਰਾਮ" ਦੀਆਂ ਅਵਾਜ਼ਾਂ ਕੱਸਦੇ। ਸੱਥ ਵਿੱਚ ਬੈਠੇ ਲੋਕਾਂ ਦਾ ਭਾਵ ਹੁੰਦਾ ਸੀ ਕਿ ਪਤਾ ਨਹੀ ਕੀ ਚੰਨ ਚਾੜ ਕੇ ਮੁੜਨਗੀਆਂ ।
ਭਾਵੇ ਹੁਣ ਪੜ੍ਹਾਈ ਦੇ ਸੰਬੰਧ ਵਿੱਚ ਪੜ੍ਹੇ ਲਿਖੇ ਤੇ ਅਣਪੜ੍ਹ ਪਰਿਵਾਰਾਂ ਵਿੱਚ ਕੁੜੀਆਂ ਨਾਲ ਪਹਿਲਾਂ ਵਾਂਗੂੰ ਵਿਤਕਰਾ ਤਾ ਨੀ ਕੀਤਾ ਜਾਂਦਾ ਪਰ ਕੁੜੀ ਤੇ ਮੁੰਡੇ ਦੀ ਪੂਰਨ ਬਰਾਬਰੀ ਹਾਲੇ ਸਮਾਜ ਨੇ ਸਵੀਕਾਰ ਨਹੀ ਕੀਤੀ।

ਸਿੱਖੀ ਤੇ ਲੰਗਰ

ਤੇ ਜੇ ਬਿਲਕੁੱਲ ਇਸੇ ਵਕਤ ਕਿ ਸਕੂਲ, ਕਾਲਜ ਦੇ ਪ੍ਰਿੰਸੀਪਲ ਨੇ ਗਰੀਬ ਬੱਚੇ ਨੂੰ ਇਮਤਿਹਾਨ ਦੇਣ ਤੋਂ ਇਹ ਕਹਿ ਕੇ ਰੋਕ ਦਿੱਤਾ ਹੋਵੇ ਕਿ ਤੂੰ ਫੀਸ ਨਹੀ ਭਰੀ !
ਲੰਗਰ ਦੀ ਭਾਵਨਾਵਾਂ ਨੂੰ ਤੋੜਿਆ ਜਾ ਰਿਹਾ ਹੈ ।
ਗਰੀਬ ਦੀ ਪੜ੍ਹਾਈ ਤੇ ਖਰਚ ਕਰੋ । ਮੁਫਤ ਵਿਦਿਆ ਲਈ ਸਿੰਘ ਸਕੂਲ, ਕਾਲਜ, ਖੋਲੇ ਜਿੱਥੋਂ ਪੜ ਕੇ ਗਏ ਬੱਚੇ ਸੰਸਾਰ ਵਿੱਚ ਸਿੱਖੀ ਦਾ ਗੁਣਗਾਨ ਕਰਨਗੇ । ਮੁਫਤ ਇਲਾਜ ਲਈ ਹਸਪਤਾਲ ਖੋਲੋ ਸਿੰਘੋ ਜਿੱਥੋਂ ਗਰੀਬ ਇਲਾਜ ਕਰਵਾਕੇ ਸਾਰੀ ਉਮਰ ਸਿੱਖੀ ਨਾਲ ਜੁੜੇਗਾ । ਸਿੱਖੀ ਦਾ, ਸਿੱਖ ਪ੍ਰੰਪਰਾਵਾਂ ਦਾ ਘਾਣ ਨਾ ਕਰੋ ਸਿੱਖੀ ਦਾ ਪ੍ਰਚਾਰ ਕਰੋ ਜੀ ।

ਕੁਰਸੀ, ਤਖਤ ਤੇ ਅਕਾਲ ਤਖ਼ਤ

ਕੁਰਸੀ ਤਾਂ ਕੁਰਸੀ ਹੁੰਦੀ ਹੈ, ਤਖਤ ਨਹੀ ।
ਤਖਤ ਵੀ ਵਿਚਾਰਾ ਤਖਤ ਹੀ ਹੁੰਦਾ ਹੈ, ਅਕਾਲ ਤਖ਼ਤ ਨਹੀ ।

ਕੁਰਸੀ ਤਾਂ ਘੁੰਮ ਵੀ ਸਕਦੀ ਹੈ, ਤਖਤ ਨਹੀ।
ਤਖਤ ਤਾਂ ਮੂਧਾ ਹੀ ਵਜਦਾ ਹੁੰਦਾ ਅਕਾਲ ਦੀ ਰਜਾ ਨਾਲ।

ਕੁਰਸੀ ਤਾਂ ਤਖਤ ਦੀ ਰਜਾ 'ਚ ਹੀ ਘੁੰਮਦੀ ਹੈ।
ਪਰ ਜਦੋਂ ਕੁਰਸੀ ਜੁਗਤ ਲੜਾ ਦੇਵੇ
ਤੇ ਸੱਚ ਦਾ ਪਰਚਮ ਫੜ ਕੇ ਤਖਤ ਦਾ ਚੱਕਰ ਲਾ ਦੇਵੇ
ਤਾਂ ਤਖਤ ਨੂੰ ਉਸਤੋਂ ਸੂਰਜ ਵਰਗਾ ਤਾਅ ਆਉਣ ਲੱਗ ਸਕਦਾ।
ਤੇ ਤਖਤ ਨੂੰ ਮਹਿਸੂਸ ਹੋ ਜਾਂਦਾ ਕਿ ਅਕਾਲ ਤਖ਼ਤ ਵੀ ਹੁੰਦਾ ।

ਚੌਕੀਦਾਰ

ਚੌਕੀਦਾਰ ਨੇ ਏਸ ਮੁਲਕ ਦੇ ਜੋ,
ਕਿਵੇਂ ਚੋਰਾਂ ਦੇ ਨਾਲ ਓਹ ਰਲਨ ਯਾਰੋ।
ਚਿੱਕੜ ਖਿੱਲਰਿਆ ਪਿੰਡ ਤੋਂ ਚੰਡੀਗੜ੍ਹ ਤਾਂਈ,
ਕਿਹੜੇ ਗਲੀ ਕੂਚੇ ਪੈਰ ਓਹ ਧਰਨ ਯਾਰੋ।
ਲੋਕਾਂ ਗੁਰੂਆਂ ਸ਼ਹੀਦਾ ਤੇ ਟੇਕ ਲਾਈ,
ਬਣੇ ਗੱਲ ਜੇ ਆਪ ਓਹ ਲੜਨ ਯਾਰੋ।
ਸਿੱਧੇ ਬੰਦੇ ਨੂੰ ਸਿੱਧਾ ਨਹੀ ਰਹਿਣ ਦਿੰਦੇ,
ਵਿੰਗਾਂ ਕਰਨਾ ਹੈ ਉਹਨਾਂ ਦਾ ਧਰਮ ਯਾਰੋ।
ਟੇਡੇ ਮੇਡੇ ਤਾਂ ਥੋੜ੍ਹਾ ਬਹੁਤ ਹੋਣਾ ਪੈਣਾ,
ਨਹੀ ਤਾਂ ਖੇਤ ਨੂੰ ਜਾਣਗੇ ਚਰਨ ਯਾਰੋ।

ਪਾਣੀ

ਪਾਣੀ
ਪਾਣੀ ਪਾਣੀ ਹੁੰਦਾ ਹੈ
ਜਿਸ ਵਿੱਚ ਵੀ ਮਿਲਾਦੋ ਓਸੇ ਵਰਗਾ ਹੁੰਦਾ ਹੈ ।
ਪਰ ਗੰਗਾ ਗਏ ਗੰਗਾ ਰਾਮ ਤੇ
ਜਮਨਾ ਗਏ ਜਮਨਾ ਦਾਸ ਨਹੀ ਹੁੰਦਾ ।
ਇਹ ਥਰਮਲਾਂ ਲਈ ਕਾਲਾ ਕੋਲਾ ਵੀ ਹੁੰਦਾ ਹੈ,
ਤੇ ਚਾਂਦੀ ਰੰਗੀ ਬਿਜਲੀ ਵੀ ।
ਇਹ ਧਰਤੀ ਮਾਂ ਦੀ ਪਿਆਸ ਵੀ ਬੁਝਾਉਦਾ ਹੈ,
ਤੇ ਪਿਤਾ ਸਮਾਨ ਸਭਨਾਂ ਦੇ ਸੀਨੇ ਠੰਡ ਵੀ ਪਾਉਂਦਾ ਹੈ।

ਯਾਦਾਂ